ਪ੍ਰਿਥਮ ਭਗਉਤੀ ਸਿਮਰ ਕੈ

- ਡਾਕਟਰ ਜਸਵੰਤ ਸਿੰਘ ਜੀ ਨੇਕੀ



ੴ ਵਾਹਿਗੁਰੂ ਜੀ ਕੀ ਫ਼ਤਹ।

ਸ੍ਰੀ ਭਗਉਤੀ ਜੀ ਸਹਾਇ।

ਵਾਰ ਸ੍ਰੀ ਭਗਉਤੀ ਜੀ ਕੀ। ਪਾਤਸ਼ਾਹੀ 10।

ਪ੍ਰਿਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈਂ ਧਿਆਇ।

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ।

ਅਰਜਨ ਹਰਿਗੋਬਿੰਦ ਨੇ ਸਿਮਰੌ ਸ੍ਰੀ ਹਰਿ ਰਾਇ।

ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭ ਦੁਖ ਜਾਇ।

ਤੇਗ ਬਹਾਦਰ ਸਿਮਰੀਐ ਘਰਿ ਨਉ ਨਿਧਿ ਆਵੈ ਧਾਇ।

ਸਭ ਥਾਈਂ ਹੋਇ ਸਹਾਇ। 1।  -ਚੰਡੀ ਵਾਰ, 1.


 ਸਿਖ ਅਰਦਾਸ ਦੀ ਉਪਰੋਕਤ ਆਰੰਭਕ ਪਉੜੀ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਭਗਉਤੀ ਕੀ ਵਾਰ (ਅਥਵਾ ਚੰਡੀ ਵਾਰ*) ਦੀ ਪਹਿਲੀ ਪਉੜੀ ਹੈ। ਇਸ ਨੂੰ ਉਥੋਂ ਲੈ ਕੇ ਅਰਦਾਸ ਵਿਚ ਮੰਗਲਾਚਰਨ ਦੇ ਰੂਪ ਵਿਚ ਸ਼ਾਮਿਲ ਕੀਤਾ ਗਿਆ ਹੈ। ‘ਭਗਉਤੀ ਕੀ ਵਾਰ’ ਨੂੰ, ਜਿੱਥੋਂ ਇਹ ਪਉੜੀ ਲਈ ਗਈ ਹੈ, ‘ਦੁਰਗਾ ਪਾਠ’ ਦਾ ਖੁਲ੍ਹਾ ਅਨੁਵਾਦ (*ਇਹ ਵਾਰ ਦਸਮ ਗ੍ਰੰਥ ਵਿਚ ਚੰਡੀ ਚਰਿਤ੍ਰਾਂ ਤੋਂ ਮਗਰੋਂ ਆਉਂਦੀ ਹੈ। ਮ੍ਰਿਗਕੁੰਡ ਰਿਸਿ ਦੇ ਪੁੱਤਰ ਮਾਰਕੰਡੇ ਰਿਸਿ ਰਚਿਤ ਮਾਰਕੰਡੇਯ ਪੁਰਾਣ ਦੇ ਚੌਧਵੇਂ ਅਧਿਆਇ ਦੇ ਇਕ ਭਾਗ ਦਾ ਨਾਮ ‘ਦੁਰਗਾ ਪਾਠ’ ਅਥਵਾ ‘ਦੁਰਗਾ ਸਪਤਸਤੀ’ ਹੈ। 700 ਪਦਾਂ ਦੀ ਇਸ ਰਚਨਾ ਦਾ ਸੰਖੇਪ ਖੁਲ੍ਹਾ ਅਨੁਵਾਦ ‘ਭਗਉਤੀ ਕੀ ਵਾਰ’ ਦੇ 55 ਪਦਾਂ ਵਿਚ ਕੀਤਾ ਗਿਆ ਹੈ। ) ਮੰਨਿਆ ਗਿਆ ਹੈ। ਇਸ ਵਾਰ ਵਿਚ ਦੁਰਗਾ ਦੀ ਦੈਂਤਾਂ ਨਾਲ ਹੋਈ ਲਵਾਈ ਦਾ ਵਰਣਨ ਹੈ। ਇਸੇ ਪ੍ਰਕਾਰ ਦੀਆਂ, ਅਪੂਰਬ ਸੂਰਬੀਰਤਾ ਦੇ ਵਰਣਨ ਵਾਲੀਆਂ ਕਈ ਹੋਰ ਪੋਰਾਣਕ ਕਥਾਵਾਂ ਨੂੰ ਵੀ ਦਸਮ ਪਾਤਸ਼ਾਹ ਨੇ ਸਿੰਘਾਂ ਅੰਦਰ ਸੂਰਮਗਤੀ ਦੀ ਪ੍ਰੇਰਨਾ ਜਗਾਉਣ ਹਿਤ ਸਮੇਂ ਦੀ ਪ੍ਰਚਲਿਤ ਸਾਹਿਤਕ ਬੋਲੀ ਵਿਚ ਅਨੁਵਾਦ ਕੀਤਾ, ਕਰਵਾਇਆ। ਇਹ ਵਾਰ ਵੀ ਐਸੀ ਹੀ ਪ੍ਰੇਰਨਾ ਜਗਾਉਣ ਦੇ ਇਰਾਦੇ ਨਾਲ ਅਨੁਵਾਦੀ ਗਈ ਜਾਪਦੀ ਹੈ।


 ਇਹ ਵਾਰ ਕਾਵਿ-ਰਚਨਾ ਹੈ। ਕਾਵਿ ਅੰਦਰ ਇਕੋ ਸ਼ਬਦ ਨੂੰ ਕਈ ਅਰਥਾਂ ਵਿਚ ਵਰਤ ਕੇ ਭਾਸ਼ਾ ਦੀ ਬਹੁਪਰਤਤਾ ਉਜਾਗਰ ਕਰਨਾ ਕਾਵਿ ਦਾ ਵਿਸ਼ੇਸ਼ ਗੁਣ ਵੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ੇਸ਼ ਸ਼ੈਲੀ ਵੀ। ਵਾਰ ਦੇ ਮੰਗਲ “ਨੂੰਤੋਂ ਵਾਹਿਗੁਰੂ ਜੀ ਕੀ ਫ਼ਤਹ। ਸ੍ਰੀ ਭਗਉਤੀ ਜੀ ਸਹਾਇ” ਵਿਚ ‘ਭਗਉਤੀ’ ਪਦ ਦੇ ਅਰਥ ਇੱਕੇ ਵੇਲੇ ;


‘ਖੜਗ’ ਵੀ ਹਨ ਤੇ ‘ਅਕਾਲ ਪੁਰਖ’ ਵੀ। ਇਸ ਵਾਰ ਦਾ ਸਿਰਲੇਖ ਹੈ ‘ਵਾਰ ਸ੍ਰੀ ਭਗਉਤੀ ਜੀ ਕੀ’। ਇਸ ਵਿਚ ਆਏ ਭਗਉਤੀ ਪਦ ਦੇ ਅਰਥ ਆਮ ਤੌਰ ਤੇ ‘ਦੁਰਗਾ’ ਕੀਤੇ ਜਾਂਦੇ ਹਨ। ਇਸ ਦਾ ਸਿੱਧਾ ਕਾਰਨ ਇਹ ਜਾਪਦਾ ਹੈ ਕਿ 


 ਯਥਾ: ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ।

      ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੈ ਚਾਇ।

     -ਕ੍ਰਿਸ਼ਨਾਵਤਾਰ : 2491-2


 ਕਈ ਸਜਨਾਂ ਨੇ ਭੁਲੇਖਾ ਖਾਧਾ ਹੈ ਕਿ ਇਥੇ ‘ਭਗਉਤੀ’ ਦਾ ਅਰਥ ਦੁਰਗਾ ਹੈ, ਕਿਉਂਕਿ ਇਹ ਦੁਰਗਾ ਪਾਠ ਦੇ ਅਨੁਵਾਦ ਦਾ ਮੰਗਲ ਹੈ। ਉਨ੍ਹਾਂ ਦੇ ਗਿਆਤ ਲਈ ਇਹ ਦਸਣਾ ਜ਼ਰੂਰੀ ਹੈ ਕਿ ਗੁਰੂ ਜੀ ਨੇ ਭਗਉਤੀ ਪਦ ਅਕਾਲ ਪੁਰਖ ਦੇ ਪਰਯਾਯਵਾਚੀ ਅਰਥਾਂ ਵਿਚ ‘ਪਾਖਯਾਨ ਚਰਿਤ੍ਰ’ ਦੇ ਮੰਗਲ ਵਿਚ ਵੀ ਵਰਤਿਆ ਹੈ, ਜਿੱਥੇ ਪਾਠ ਦੇ ਸੰਦਰਭ ਦਾ ਦੁਰਗਾ ਨਾਲ ਕੋਈ ਸੰਬੰਧ ਨਹੀਂ। ਉਹ ਮੰਗਲ ਇਸ ਪ੍ਰਕਾਰ ਹੈ:


  ਪ੍ਰਥਮ ਧਯਾਇ ਸ੍ਰੀ ਭਗਉਤੀ ਬਰਨੌ ਤ੍ਰਿਯਾ-ਪ੍ਰਸੰਗ।

     -ਪਾਖਯਾਨ ਚਰਿਤ੍ਰ 1, 46-1


ਕਿ ਇਸ ਵਾਰ ਵਿਚ ਦੁਰਗਾ ਦੇ ਦੈਂਤਾ ਨਾਲ ਕੀਤੇ ਜੁੱਧ ਦਾ ਵਰਣਨ ਹੈ। ਪਰ, ਜੇ ਗਹੁ ਨਾਲ ਸੋਚੀਏ ਤਾਂ ਇਹ ਵਾਰ ਉਸ ‘ਸ੍ਰੀ ਭਗਉਤੀ’ ਦੀ ਹੈ ਜਿਸ ਦੀ ਭਾਰੀ ਵਰਜਾਗਨਤਾ ਸਾਰੀ ਵਾਰ ਵਿਚ ਓਤ ਪੋਤ ਪਰਗਟ ਹੈ। ਵਾਰ ਦੇ ਅੰਦਰ ਹੀ ਇਸ ਦਾ ਪ੍ਰਮਾਣ ਮੌਜੂਦ ਹੈ:


  ਲਈ ਭਗਉਤੀ ਦੁਰਗਸਾਹ ਵਰਜਾਗਨਿ ਭਾਰੀ।

  ਲਾਈ ਰਾਜੈ ਸੁੰਭ ਨੌ ਰਤੁ ਪੀਐ ਪਿਆਰੀ।  -ਚੰਡੀ ਵਾਰ 53:2


ਇਥੇ ਦੁਰਗਾ ਨੇ ਜੋ ਭਗਉਤੀ (=ਖੜਗ) ਪਕੜੀ ਹੈ, ਇਹ ਵਾਰ ਉਸੇ ਮਹਾ ਵਰਜਾਗਨ ‘ਸ੍ਰੀ ਭਗਉਤੀ ਜੀ’ ਦੀ ਵਾਰ ਹੈ। ਇਸ ਵਸਦੇ ਰਸਦੇ ਸੰਸਾਰ ਵਿਚ ਇਸ ਦਾ ਸਿਰਜਣਹਾਰ ਬੇ-ਹਰਕਤ ਹੋ ਕੇ ਨਹੀਂ ਵਿਚਰ ਰਿਹਾ। ਉਹ ਤਾਂ ਹਰਥੇ, ਹਰ ਸਮੇਂ ‘ਸੰਤ ਉਬਾਰਨ, ਦੁਸ਼ਟ ਉਪਾਰਨ’ ਦੇ ਆਹਰ ਵਿਚ ਰੁੱਝਾ ਹੋਇਆ ਹੈ। ਉਸ ਦੀ ਤਲਵਾਰ ਦੀ ਲਿਸ਼ਕ ਹਰਥੇ ਵੱਜਦੀ ਹੈ। ਇਹ ਮਹਾ-ਵਰਦਾਤੀ, ਮਹਾ-ਬਿਜਲਈ ਮਹਾ-ਸ਼ਕਤੀਸ਼ਾਲੀ ਸ਼ਮਸ਼ੀਰ ਉਸ ਦੇ ਆਪਣੇ ‘ਧਰਮ-ਨਿਆ’ ਦੀ ਖੜਗ ਹੈ, ਉਸ ਦੇ ਆਪਣੇ ਬਿਦਰ’ ਦੀ ਤੇਗ ਹੈ, ਉਸ ਦੀ ਆਪਣੀ ਕੁਰਦਰਤ, ਆਪਣੇ ਗੁਣ, ਆਪਣੇ ਸੁਭਾ ਦੀ ਭਗਉਤੀ ਹੈ’। ਇਹ ਉਸੇ ‘ਸ੍ਰੀ ਭਗਉਤੀ ਜੀ’ ਦੀ ਵਾਰ ਹੈ।


1. “Everywhere…through-out the great perplexed universe, we can see the flashing of His Sword. “His Sword!” we say, and that must mean His nature uttering itself in His own form of force. Nothing can be in His Sword which is not in His nature. And so the Sword of God in heavenly regions (Is XXX14, 5) must mean perfect thoroughness and perfect justice contending against evil and self-will and bringing about everywhere the ultimate victory of righteousness and truth.”


 ਵਾਹਿਗੁਰੂ ਨੂੰ ਸ਼ਸਤ੍ਰਾਂ ਦੇ ਨਾਮ ਨਾਲ ਸਿਮਰਨ ਦੀ ਸ਼ੈਲੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਨਵੇਕਲੀ ਤੇ ਵਿਸ਼ੇਸ਼ ਮੌਲਕ ਸ਼ੈਲੀ ਵੀ ਹੈ। ‘ਨਮਸਕਾਰ ਸ੍ਰੀ ਖੜਗ ਕੋ, “ਸਰਬ ਲੋਹ ਕੀ ਰਛਾ ਹਮਨੇ, ਸਰਬ ਕਾਲ ਜੀ ਕੀ ਰਛਿਆ ਹਮਨੈ”, ‘ਸ੍ਰੀ ਅਸਧੁਜ ਜੀ ਕਰੀਅਹੁ ਰੱਛਾ’, ‘ਸਾਹਿਬ ਸ਼੍ਰੀ ਸਭ ਕੋ ਸਿਰਨਾਇਕ’, ਆਦਿ ਜੈਸੇ ਸ੍ਰੀ ਮੁਖਵਾਕ ਇਸੇ ਧਾਰਨਾ ਦੇ ਪ੍ਰਮਾਣ ਹਨ। ਇਹਨਾਂ ਵਾਕੰਸ਼ਾਂ ਵਿਚ ਆਏ ‘ਖੜਗ’, ‘ਸਰਬ ਲੋਹ’, ‘ਅਸਧੁਜ’, ‘ਸਾਹਿਬ ਸ੍ਰੀ’ (=ਸ੍ਰੀ ਸਾਹਿਬ) ਪਦ ਸਭ ਅਕਾਲ ਪੁਰਖ ਦੇ ਹੀ ਲਖਾਇਕ ਹਨ, ਤੇ ਉਸੇ ਦੀ ਮਹਾਨ ਰਛਿਆ ਤੇ ਸਹਾਇਤਾ ਦੀ ਯਾਚਨਾ ਹਿਤ ਵਰਤੇ ਗਏ ਹਨ। ਐਸੀ ਵਿਲੱਖਣ ਸ਼ੈਲੀ ਮੋਈ ਹੋਈ ਕੌਮ ਨੂੰ ਸੁਰਜੀਤ ਕਰਨ ਲਈ ਦਰਕਾਰ ਸੀ। ਐਸੀ ਪ੍ਰਕਿਰਿਆ ਲਈ ਅਕਾਲ ਪੁਰਖ ਨੂੰ ‘ਸਰਬ ਲੋਹ’ ਰੂਪ ਵਿਚ ਸੰਕਲਪਨਾ ਬੜਾ ਜ਼ਰੂਰੀ ਸੀ। ਇਹ ਪਰਿਪੇਖ ਦ੍ਰਿੜ੍ਹ ਹੋ ਜਾਵੇ ਤਾਂ ਸ਼ਸਤ੍ਰਾਂ ਦੇ ਨਾਮ ਨਾਲ ਵਾਹਿਗੁਰੂ ਨੂੰ ਚਿਤਵਨ ਦਾ ਅਰਥ ਸਹਿਜੇ ਹੀ ਸਮਝ ਆ ਜਾਂਦਾ ਹੈ। ਜਿਸ ਦੇ ਅਪਾਰ ਭਰੋਸੇ ਦੀ ਸ਼ਰਨ ਵਿਚ ਸਤਿਗੁਰਾਂ ਆਪਣੀ ਉਮਤ ਨੂੰ ਪਾਉਣਾ ਸੀ, ਉਸ ਨੂੰ ‘ਕਾਲਿ ਕ੍ਰਿਪਾਨ’ ਕਰਕੇ ਨਿਰੂਪਣਾ ਕੁਦਰਤੀ ਸੀ। ਜਿਸ ਵਾਹਿਗੁਰੂ ਦੀ ਫ਼ਤਹ ਬੁਲਾਉਣੀ ਸੀ, ਉਸ ਨੂੰ ਖੰਡਾ-ਖੜਗ ਕਰਕੇ ਯਾਦ ਕਰਨਾ ਸੁਭਾਵਕ ਸੀ:


  ਖਗ ਖੰਡ ਬਿਹੰਡੰ ਖਲਦਲ ਖੰਡ ਅਤਿ ਰਣ ਮੰਡੰ ਬਰਬੰਡ।

  ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ।

  ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ।

  ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ।

      -ਬਚਿਤ੍ਰ ਨਾਟਕ


ਜਿਹੜੀ ਤੇਗ਼ ਵਲ ਇਸ ਛੰਦ ਵਿਚ ਸੰਕੇਤ ਹੈ, ਉਭਾਰਨਹਾਰ, ਪ੍ਰਤਿਪਾਲਣਹਾਰ ਉਹ ਤੇਗ ਲੋਹੇ ਦਾ ਸ਼ਸਤ੍ਰ ਨਹੀਂ ਰਹਿ ਜਾਂਦੀ, ਅਕਾਲ ਪੁਰਖ ਦੀ ਅਪਾਰ ਕਲਾ ਹੋ ਕੇ ਭਾਸਦਾ ਹੈ।


 2. ਬਚਿਤ੍ਰ ਨਾਟਕ  3. ਅਕਾਲ ਉਸਤਤਿ 4. ਬੇਨਤੀ ਚਉਪਈ

 5. ਅਕਾਲ ਉਸਤਤਿ

  *ਯਾ ਕਲ ਮੈ ਸਭ ਕਾਲ ਕ੍ਰਿਪਾਨ ਕੇ ਭਾਰੀ ਭੁਜਾਨ ਕੇ ਭਾਰੀ ਭਰੋਸੋ।

       ਬਚਿਤਰ ਨਾਟਕ, 1/92


 ਭਗਉਤੀ ਕੀ ਵਾਰ ਦੀ ਦੂਜੀ ਪਉੜੀ ਵਿਚ ਹੀ ਭਗਉਤੀ ਪਦ ਦਾ ਅਸਲ ਪ੍ਰਯਾਯ ਸਪਸ਼ਟ ਹੋ ਜਾਂਦਾ ਹੈ। ਜਿਸ ਭਗਉਤੀ ਨੂੰ ਸਿਮਰ ਕੇ ਇਹ ਵਾਰ ਅਰੰਭੀ ਗਈ, ਉਸ ਨੂੰ ਇਸ ਪਉੜੀ ਵਿਚ ਇਉਂ ਨਿਰੂਪਿਆ ਗਿਆ ਹੈ:


  ਖੰਡਾ ਪ੍ਰਿਥਮੈ ਸਾਜਿ ਕੈ ਜਿਨਿ ਸਭ ਸੰਸਾਰੁ ਉਪਾਇਆ।

  ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤੀ ਦਾ ਖੇਲੁ ਰਚਾਇ ਬਣਾਇਆ।

  ਸਿੰਧ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ।

  ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ।

  ਤੈਂ ਹੀ ਦੁਰਗਾ ਸਾਜਿ ਕੈ ਦੈਤਾਂ ਦਾ ਨਾਸ ਕਰਾਇਆ।

  ਤੈਥੋਂ ਹੀ ਬਲੁ ਰਾਮ ਲੈ ਨਾਲਿ ਬਾਣਾ ਦਹਸਿਰੁ ਘਾਇਆ।

  ਤੈਥੋਂ ਹੀ ਬਲੁ ਕ੍ਰਿਸਨੁ ਲੈ ਕੰਸੁ ਕੇਸੀ ਪਕੜ ਗਿਰਾਇਆ।

  ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ।

  ਕਿਨੀ ਤੇਰਾ ਅੰਤੁ ਨ ਪਾਇਆ।  -ਵਾਰ ਸ੍ਰੀ ਭਗਉਤੀ ਜੀ ਕੀ, 2


ਸਪਸ਼ਟ ਹੈ ਇਹ ਸਿਫ਼ਤ ਕੇਵਲ ਅਕਾਲ ਪੁਰਖ ਦੀ ਹੈ, ਕਿਸੇ ਦੁਰਗਾ-ਭਵਾਨੀ ਦੀ ਨਹੀਂ। *


 ਇਸ ਵਾਰ ਵਿਚ ਸਿਮਰੀ ਗਈ ਭਗਉਤੀ ਨੇ ਪਹਿਲਾਂ ਖੰਡਾ ਅਥਵਾ ਸੰਘਾਰ ਸ਼ਕਤੀ ਸਾਜੀ (ਭਾਵ, ਜੋ ਕੁਝ ਵੀ ਸਿਰਜਿਆ, ਉਸ ਸਭ ਕਾਸੇ ਦੇ ਵਿਨਾਸ਼ ਦਾ ਸਾਮਾਨ ਪਹਿਲੋਂ ਹੀ ਤਿਆਰ ਕੀਤਾ), ਫਿਰ ਸਾਰੇ ਸੰਸਾਰ ਦਾ ਖੇਲ ਪਸਾਰਾ ਰਚਿਆ। ਸਾਰੇ ਦੇਵਤੇ ਉਸੇ ਨੇ ਉਪਾਏ। ਅਵਤਾਰਾਂ ਨੂੰ ਵੀ ਉਸੇ ਨੇ ਬਲ ਦਿਤਾ। ਦੁਰਗਾ ਨੂੰ ਵੀ ਉਸੇ ਨੇ ਸਾਜ ਕੇ ਉਸ ਹੱਥੋਂ ਦੈਂਤਾਂ ਦਾ ਨਾਸ ਕਰਵਾਇਆ। (ਇਸ ‘ਭਗਉਤੀ’ ਨੂੰ-ਜਿਸ ਨੇ ਦੁਰਗਾ ਸਾਜੀ-ਦੁਰਗਾ ਸਮਝਣਾ ਜੇਕਰ ਅਗਿਆਨ ਨਹੀਂ ਤਾਂ ਹੋਰ ਕੀ ਹੈ?)। ਇਹ ਤਾਂ ਓਹੋ ਸਰਬ-ਲੋਹ ਸਰਬ-ਕਾਲ ਅਕਾਲ ਪੁਰਖ ਹੈ, ਜਿਸ ਨੂੰ ਸਤਿਗੁਰਾਂ ਕਿਤੇ ਸ੍ਰੀ ਖੜਗ ਕਿਹਾ, ਕਿਤੇ ਕਾਲਿ ਕ੍ਰਿਪਾਨ, ਤੇ ਕਿਤੇ ਸ੍ਰੀ ਅਸਕੇਤ ਆਖਿਆ ਹੈ।


ਵਾਹਿਗੁਰੂ ਨੂੰ ਸ਼ਸਤ੍ਰਾਂ ਦੇ ਨਾਮ ਨਾਲ ਸਿਮਰਨ ਵਿਚ ਕੀ ਰਮਜ਼ ਹੈ? ਦਰ-ਅਸਲ ਵਾਹਿਗੁਰੂ ਸੁਧਾ ਅਸਤਿਤਵ (=ਸਤਿ) ਹੈ, ਸੁਧਾ ਸਾਰ (=ਨਾਮ) ਹੈ। ਅਸਤਿਤਵ-ਸਾਰ (ਸਤਿਨਾਮ) ਹੀ ਉਸਦਾ ਸਿੱਧਾ ਅਸੰਕੇਤਕ ਪਰਾ ਪੂਰਬਲਾ ਵਰਣਨ ਹੈ। ਇਸ ਤੋਂ ਬਾਦ ਜੋ ਕੁਝ ਵੀ ਵਾਹਿਗੁਰੂ ਬਾਰੇ ਕਿਹਾ ਜਾਵੇ, ਉਹ ਉਸਦਾ ਸੰਕੇਤਕ ਨਾਮ (ਕਿਰਤਮ ਨਾਮ) ਹੈ। ਵਾਹਿਗੁਰੂ ਬਾਰੇ ਕਿਸੇ ਪ੍ਰਕਾਰ ਦਾ ਸਾਕਾਰ ਚਿੰਤਨ ਕੇਵਲ ਸੰਕੇਤਕ ਹੀ ਹੋ ਸਕਦਾ ਹੈ, ਕਿਉਂਜੁ ਅਸੀਮ ਦਾ ਸਸੀਮ ਚਿੰਤਨ ਅਨੁਭਵ ਦੇ ਕਿਸੇ ਭਾਗ ਦੀ ਸੰਕੇਤਕ ਵਰਤੋਂ ਰਾਹੀਂ ਹੀ ਸੰਭਵ ਹੈ। ਭਾਵੇਂ ਅਸੀਮ ਇਸ ਭਾਗ ਨੂੰ ਆਪਣੇ ਅੰਦਰ ਸਮੋਈ ਵੀ ਬੈਠਾ ਹੁੰਦਾ ਹੈ, ਉਹ ਇਸ ਤੋਂ ਭਾਵਾਤੀਤ ਵੀ ਹੁੰਦਾ ਹੈ। ਸਿਖ ਵਿਚਾਰਧਾਰਾ ਵਿਚ ਜੋ ਮੁਖ ਪ੍ਰਤੀਕ ਵਾਹਿਗੁਰੂ ਲਈ ਵਰਤਿਆ ਗਿਆ ਹੈ ਉਹ ਸ਼ਬਦ ਜਾਂ ਨਾਮ ਦਾ ਪ੍ਰਤੀਕ ਹੈ। ਦੂਜਾ ਪ੍ਰਤੀਕ ਜੋ ਇਸ ਤੋਂ ਵੀ ਵਧੇਰੇ ਸਮੂਰਤ ਹੈ, ਉਹ ‘ਸ੍ਰੀ ਸਾਹਿਬ’ ਜਾਂ ‘ਭਗਉਤੀ’ ਹੈ। ਚੇਤੇ ਰਖਣ ਵਾਲੀ ਗੱਲ ਇਹ ਹੈ ਕਿ ਹਰ ਪ੍ਰਤੀਕ ਦਾ ਭਾਵਾਰਥ ਪ੍ਰਤੀਕੀਕ੍ਰਿਤ ਵਸਤੂ ਰਾਹੀਂ ਸਕਾਰਿਆ ਵੀ ਜਾਂਦਾ ਹੈ, ਨਕਾਰਿਆ ਵੀ ਜਾਂਦਾ ਹੈ। ਪ੍ਰਸ਼ਨ ਉਠਦਾ ਹੈ: ਕੀ ਸਸੀਮ ਦਾ ਵੀ ਭਾਗ ਅਸੀਮ ਦਾ ਭਾਵਵਾਚਕ ਹੋ ਸਕਦਾ ਹੈ? ਉਂਤਰ ਹੈ: ਹੋ ਸਕਦਾ ਹੈ, ਕਿਉਂ ਜੁ ਅਸੀਮ ਸੁਧਾ ਅਸਤਿਤਵ ਹੈ, ਤੇ ਹਰੇਕ ਵਸਤ ਇਸ ਸੁਧੇ ਅਸਤਿਤਵ ਦਾ ਅੰਗ ਹੈ। ਇਸ ਨਾਤੇ ਵਾਹਿਗੁਰੂ ਲਈ ਖੜਗ ਜਾਂ ਭਗਉਤੀ ਜਹੇ ਪ੍ਰਤੀਕਾਂ ਦੀ ਵਰਤੋਂ ਸੰਭਵ ਹੀ ਨਹੀਂ, ਸਗੋਂ ਸੱਚ ਵੀ ਹੈ। ਕਿਸੇ ਧਾਰਮਕ ਪ੍ਰਤੀਕ ਦਾ ਸੱਚ ਉਸ ਵਿਚਲੇ ਇੰਦਰਿਆਵੀ ਯਥਾਰਥ ਨਾਲ ਸੰਬੰਧਤ ਨਹੀਂ ਹੁੰਦਾ। ਇਸ ਵਿਚਲਾ ਸੱਚ ਇਸ ਲਈ ਸੱਚ ਹੁੰਦਾ ਹੈ ਕਿਉਂਕਿ ਉਹ ਦੈਵੀ ਗਿਆਨ ਦਾ ਮਾਧਿਅਮ ਬਣਦਾ ਹੈ। ਇਸੇ ਲਈ ਧਾਰਮਕ ਪ੍ਰਤੀਕ ਦੋਧਾਰੀ ਹੁੰਦੇ ਹਨ ਇਕ ਪਾਸੇ ਉਸ ਅਸੀਮ ਨਾਲ ਜੁੜਦੇ ਹਨ। ਜਿਸ ਦੇ ਇਹ ਪ੍ਰਤੀਕ ਹੁੰਦੇ ਹਨ;  


ਸਤਿਨਾਮੁ ਤੇਰਾ ਪਰਾ ਪੂਰਬਲਾ।  ਮਾਰੂ ਮ 5{1083/1}


ਸਬਦ ਵਾਹਿਗੁਰੂ ਦੇ ਮਨੁੱਖ ਨਾਲ ਰਿਸ਼ਤੇ ਦਾ ਪ੍ਰਤੀਕ ਹੀ ਨਹੀਂ,ਇਹ ਸਮੱਸਤ ਬੋਲਾਂ ਦੀ ਆਤਮਪਰਕਤਾ ਦੀ ਸ਼ਾਹਦੀ ਵੀ ਭਰਦਾ ਹੈ।

 ਦੂਜੇ ਪਾਸੇ ਸਸੀਮ ਨਾਲ, ਜਿਸ ਰਾਹੀਂ ਇਹ ਪ੍ਰਤੀਕੀਕਰਣ ਦੇ ਸਮਰੱਥ ਹੁੰਦੇ ਹਨ। ‘ਭਗਉਤੀ’ ਪ੍ਰਤੀਕ ਪਾਸ ਵੀ ਇਹ ਦੁਹਰੀ ਸਮਰੱਥਾ ਮੌਜੂਦ ਹੈ। ਇਕ ਪਾਸੇ ਇਹ ਵਾਹਿਗੁਰੂ ਦੀ ਸਰਬ ਸ਼ਕਤੀਮਾਨਤਾ, ਨਿਆਇ ਪੂਰਨਤਾ, ਖੰਡਨਸ਼ੀਲਤਾ ਨਾਲ ਜੁੜਦੀ ਹੈ ਤਾਂ ਦੂਜੇ ਪਾਸੇ ਮਨੁੱਖੀ ਨਿਡਰਤਾ, ਸੂਰਮਗਤੀ ਤੇ ਆਤਮ-ਨਿਰਭਰਤਾ ਨਾਲ ਰਿਸ਼ਤਾ ਗੰਢਦੀ ਹੈ। ਇਉਂ ‘ਭਗਉਤੀ’ ਉਹ ਧਾਰਮਕ ਪ੍ਰਤੀਕ ਹੈ ਜੋ ਇਕੋ ਵੇਲੇ ਖੜਗ ਵੀ ਹੈ, ਤੇ ਖਵਗਧਾਰੀ ਵੀ-ਖੜਗ ਉਹ ਦੈਵੀ ਖੜਗ ਹੈ ਜੋ ਕ੍ਰਿਪਾ ਦੀ ਵਾਹਨ (ਕ੍ਰਿਪਾਨ) ਹੈ, ਤੇ ਖੜਗਧਾਰੀ ਉਹ ‘ਸ੍ਰੀ ਅਸਕੇਤ’ ਹੋ ਜਿਸ ਨੂੰ ਸਤਿਗੁਰਾਂ ‘ਜਗਤ ਕੇ ਈਸਾ’ ਕਿਹਾ ਹੈ।


ਭਗਉਤੀ ਕੀ ਵਾਰ ਵਿਚ ਦੁਰਗਾ ਨੇ ਸ੍ਰੀ ਭਗਉਤੀ ਜੀ ਦੀ ਸਹਾਇਤਾ ਨਾਲ ਵਡੇ ਵਡੇ ਉਹਨਾਂ ਦੈਂਤਾਂ ਦਾ ਸੰਘਾਰ ਕੀਤਾ ਜੋ ਸੁਰਾਂ ਨੂੰ ਦੁਖ ਪੁਚਾ ਰਹੇ ਸਨ। ਗਹੁ ਨਾਲ ਇਹਨਾਂ ਦੈਂਤਾਂ ਦੇ ਨਾਵਾਂ ਦੀ ਵਿਚਾਰ ਕੀਤਿਆਂ ਇਸ ਵਾਰ ਦਾ ਸੰਕੇਤਕ ਮਹੱਤਵ ਹੋਰ ਵੀ ਉਜਾਗਰ ਹੋ ਆਉਂਦਾ ਹੈ। ਇਨ੍ਹਾਂ ਤਿੰਨਾਂ ਵਡੇ ਦੈਂਤਾਂ ਦੇ ਨਾਮ ਹਨ: ਰਕਤ ਬੀਜ, ਲੋਚਨ ਧੂਮ ਤੇ ਮਹਿਖਾਸੁਰ। ਰਕਤ-ਬੀਜ ਐਸਾ ਦੈਂਤ ਸੀ ਜਿਸ ਦੇ ਲਹੂ ਦੀ ਇਕ ਇਕ ਬੂੰਦ ਵਿਚੋਂ ਨਵੇਂ ਦੈਂਤ ਪੈਦਾ ਹੋ ਖੜੋਂਦੇ ਸਨ। ਇਹ ਗੁਣ ਤਾਂ ਕਾਮਦੇਵ ਦਾ ਹੈ ਜਿਸ ਦੇ ਬਿੰਦ ਬਿੰਦ ‘ਚੋ ਨਵੇਂ ਜੀਵ ਪੈਦਾ ਹੁੰਦੇ ਹਨ। ਇਉਂ ਰਕਤ-ਬੀਜ ਕਾਮ ਦਾ ਲਖਾਇਕ ਹੈ-ਉਹ ਕਾਮ ਜੋ ਸਾਡੇ ਹੀ ਅੰਦਰ ਹੁਰਲ ਹੁਰਲ ਕਰਦਾ ਫਿਰਦਾ ਹੈ। ਲੋਚਨ-ਧੂਮ ਉਹ ਦੈਂਤ ਸੀ ਜਿਸ ਦੀਆਂ ਅੱਖਾਂ ਵਿਚੋਂ ਧੂਆਂ ਅਥਵਾ ਅੱਗ ਨਿਕਲਦੀ ਹੈ। ਇਹ ਲੱਛਣ ਤਾਂ ਕ੍ਰੋਧ ਦਾ ਹੈ-ਉਹ ਕ੍ਰੋਧ ਜੋ ਸਾਡੀਆਂ ਹੀ ਅੱਖਾਂ ਵਿਚੋਂ ਅੱਗ ਬਣ ਕੇ ਨਿਕਲਦਾ ਹੈ। ਮਹਿਖਾਸੁਰ ਉਹ ਦੈਂਤ ਹੈ, ਝੋਟੇ ਵਰਗਾ ਜਿਸ ਦਾ ਸੁਭਾ ਹੈ-ਜੋ ਅਗਿਆਨੀ ਵੀ ਹੈ, ਤੇ ਧੁੱਸਾਂ ਵੀ ਮਾਰਦਾ ਫਿਰਦਾ ਹੈ। ਇਹ ਸਾਡਾ ਆਪਣਾ ਅਗਿਆਨ ਹੀ ਤਾਂ ਹੈ ਜਿਸ ਨਾਲ ਅਸੀਂ ਥਾਂ ਪਰ ਥਾਂ ਤਾਮਸੀ ਧੁੱਸਾਂ ਮਾਰਦੇ ਵੱਤਦੇ ਹਾਂ। ਇਉਂ ਇਹ ਤਿੰਨੇ ਦੈਂਤ, ਮਨੁੱਖੀ ਆਚਰਨ ਦੇ ਤਿੰਨ ਵਡੇ ਅਉਗਣਾਂ ਦੇ ਲਖਾਇਕ ਹਨ। ਇਹਨਾਂ ਸ਼ਤਰੂਆਂ ਦੇ ਸੰਘਾਰ ਲਈ ਸ੍ਰੀ ਭਗਉਤੀ ਜੀ ਦੀ ਸਹਾਇਤਾ ਮੰਗ ਕੇ ਅਰਦਾਸ ਅਰੰਭਣੀ, ਆਪਣੀ ਅਰਦਾਸ ਨੂੰ ਇਕ ਉਦਾਤ ਨੈਤਕ ਸਤਰ ਤੇ ਸਥਾਪਿਤ ਕਰਨਾ ਹੈ।


ਵਾਹਿਗੁਰੂ ਦੇ ਜਿਸ ‘ਨਿਰਭਉ’ ਰੂਪ ਦੀ ਅਰਾਧਨਾ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤ੍ਰ ਵਿਚ ਕੀਤੀ, ‘ਭਗਉਤੀ’ ਦੇ ਪ੍ਰਤੀਕ ਰਾਹੀਂ ਉਸੇ ਦਾ ਮੰਗਲਾਚਰਨ ਗੁਰੂ ਗੋਬਿੰਦ ਸਿੰਘ ਜੀ ਨੇ ਭਗਉਤੀ ਕੀ ਵਾਰ ਵਿਚ ਕੀਤਾ। ਗੁਰੂ ਨਾਨਕ ਦਾ ‘ਨਿਰਭਉ ਨਿਰੰਕਾਰ’ ਹੀ ‘ਸ੍ਰੀ ਭਗਉਤੀ’, ‘ਸ੍ਰੀ ਸਾਹਿਬ’, ‘ਕਾਲਿ ਕ੍ਰਿਪਾਨ’ ਆਦਿ ਜਹੇ ਸਾਕਾਰ ਪ੍ਰਤੀਕਾਂ ਰਾਹੀਂ ਰੂਪਮਾਨ ਹੋਇਆ। ‘ਸ੍ਰੀ ਭਗਉਤੀ’ ਦੇ ਰੂਪ ਵਿਚ ਉਹੀ ਸਾਡੀ ਅਰਦਾਸ ਵਿਚ ਵੀ ਸ਼ਾਮਲ ਹੋਏ ਤੇ ਸਾਡੇ ਨਿਸ਼ਾਨ ਸਾਹਿਬਾਂ ਉਪਰ ਸੁਸ਼ੋਭਤ ਹੋ ਕੇ ਕੌਮੀ ਪ੍ਰਤੀਕ ਵੀ ਬਣ ਗਏ।


ਇਕ ਰਮਜ਼ ਹੋਰ ਵੀ ‘ਭਗਉਤੀ’ ਪਦ ਵਿਚ ਨਿਹਿਤ ਹੈ, ਜੋ ਇਸ ਨੂੰ ਹੋਰ ਸ਼ਸਤ੍ਰਾਂ ਦੇ ਨਾਵਾਂ ਤੋਂ ਨਿਖੇੜ ਕੇ ਖੜਾ ਕਰਦੀ ਹੈ। ਭਗਉਤੀ ਪਦ ਇਕੇ ਵੇਲੇ ਸ਼ਕਤੀ ਦਾ ਵੀ ਲਖਾਇਕ ਹੈ (ਲਈ ਭਗਉਤੀ ਦੁਰਗਸ਼ਾਹ ਵਰਜਾਗਣ ਭਾਰੀ) ਤੇ ਭਗਤੀ ਦਾ ਵੀ (ਭਗਉਤੀ ਭਗਵੰਤ ਭਗਤਿ ਕਾ ਰੰਗੁ* -ਗਉੜੀ ਮ: 5, 274/10)। ਇਸ ਲਈ ਭਗਉਤੀ ਨੂੰ ਸਿਮਰਨਾ ਭਗਤੀ ਤੇ ਸ਼ਕਤੀ ਦੀ ਸੰਮਿਲਤ ਭਾਵਨਾ ਨਾਲ ਵਾਹਿਗੁਰੂ ਨੂੰ ਅਰਾਧਣਾ ਹੈ। ਇਉਂ ਸਿਖ ਅਰਦਾਸ ਦਾ ਪਹਿਲਾ ਵਾਕੰਸ਼ ਹੀ ਸਿਖ ਵਿਚਾਰਧਾਰਾ ਦੇ ਕੇਂਦਰੀ ਰਹੱਸ ਨੂੰ ਮੂਰਤੀਮਾਨ ਕਰਦਾ ਹੈ।


(‘ਅਰਦਾਸ’ ਪੁਸਤਕ ਵਿਚੋਂ)

  

Back to top


HomeProgramsHukamNamaResourcesContact •