ਸ੍ਰੀ ਦਸਮੇਸ਼ ਜੀ ਦਾ ਆਦਰਸ਼ - ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਮ ਲੋਕਾਂ ਦਾ ਖਿਆਲ ਹੈ ਅਤੇ ਬਹੁਤ ਸਾਰੇ ਨਵੀਨ ਰਵਸ਼ ਦੇ ਸਿੱਖਾਂ ਨੂੰ ਭੀ ਇਹ ਭੁਲੇਖਾ ਲੱਗਿਆ ਹੋਇਆ ਹੈ ਕਿ ਸ੍ਰੀ ਦਸਮੇਸ਼ ਜੀ ਸਾਹਿਬ ਦਾ ਆਦਰਸ਼ ਦੂਜੇ ਗੁਰੂ ਸਾਹਿਬਾਨ ਦੇ ਆਦਰਸ਼ ਨਾਲੋਂ ਅੱਡਰਾ ਹੈ। ਬਹੁਤ ਸਾਰੇ ਲੋਕ ਕਈ ਵਾਰੀ ਇਹ ਭੀ ਕਹਿ ਦਿਆ ਕਰਦੇ ਹਨ ਕਿ ਸ੍ਰੀ ਗੁਰੂ ਛੇਵੀਂ ਪਾਤਸ਼ਾਹੀ ਅਤੇ ਗੁਰੂ ਦਸਮੇਸ਼ ਸਾਹਿਬ ਜੀ ਦਾ ਆਦਰਸ਼ ਤਾਂ ਇਕੋ ਹੀ ਹੈ ਅਤੇ ਬਾਕੀ ਅੱਠੇ ਸਤਿਗੁਰੂ ਸਾਹਿਬਾਂ ਦਾ ਆਦਸ਼ ਇਨ੍ਹਾਂ ਤੋਂ ਭਿੰਨ ਅਤੇ ਵੱਖਰਾ ਹੈ। ਅਜਿਹੇ ਸੱਜਣਾਂ ਨੂੰ ਇਹ ਧੋਖਾਂ ਲਗਦਾ ਹੈ। ਅਤੇ ਇਹ ਆਦਰਸ਼-ਮਿਸ਼ਨੀ ਫ਼ਰਕ ਇਸ ਕਰਕੇ ਓਹਨਾਂ ਨੂੰ ਭਾਸਦਾ ਹੈ ਕਿ ਓਹਨਾਂ ਦੇ ਭਾ ਦਾ ਇਹਨਾਂ ਦੋਹਾਂ ਗੁਰੂ ਸਾਹਿਬਾਨ ਨੇ ਤਾਂ ਤਲਵਾਰ ਚੁੱਕੀ ਅਤੇ ਬਾਕੀ ਅੱਠੇ ਗੁਰੂ ਸਾਹਿਬਾਨ ਸ਼ਾਂਤਮਈ ਰਹੇ। ਓਹਨਾਂ ਨੂੰ ਇਹ ਪਤਾ ਨਹੀਂ ਕਿ ਆਦਰਸ਼ ਦਾ ਅਸਲੀ ਭਾਵ ਕੀ ਹੈ? ਸ਼ਾਂਤਮਈ ਰਹਿਣਾ ਅਥਵਾ ਤਲਵਾਰ ਚੁੱਕਣਾ ਵਾਸਤਵੀ ਆਦਰਸ਼ ਨਹੀਂ, ਜਿਸ ਕਾਰਨ ਕਿ ਗੁਰੂ ਸਾਹਿਬਾਨ ਨੇ ਅਵਤਾਰ ਧਾਰਨ ਕੀਤਾ। ਨਿਰੋਲ ਸ਼ਾਂਤਮਈ ਰਹਿਣਾ ਅਥਵਾ ਤਲਵਾਰ ਹੀ ਗਹਿਣਾ ਕੋਈ ਉਂਚਾ ਸੁਂਚਾ ਅਤੇ ਸੱਚਾ ਆਦਰਸ਼ ਨਹੀਂ। ਦਸੋਂ ਗੁਰੂ ਸਾਹਿਬਾਨ ਦਾ ਇੱਕੋ ਸਾਂਝਾ ਆਦਰਸ਼ ਹੈ ਅਤੇ ਇਹ ਆਦਰਸ਼ ਆਨ ਮੱਤ-ਮਤਾਂਤ੍ਰਾਂ ਦੇ ਆਗੂਆਂ ਅਤੇ ਰੀਫ਼ਾਰਮਰਾਂ ਨਾਲੋਂ ਉਂਚਾ ਅਤੇ ਵਿਲੱਖਣ ਆਦਰਸ਼ ਹੈ। ਇਸ ਵਿਲੱਖਣ ਆਦਰਸ਼ ਦੇ ਆਦਰਸ਼ੀ ਗੁਰੂ ਸਾਹਿਬਾਨ, ਦਸੇ ਗੁਰ ਸਾਹਿਬਾਨ ਦੀ ਵਜੂਦ ਵਿਸ਼ੇਸ਼ਤਾ ਹੀ ਆਮ ਸੰਸਾਰੀਆਂ ਨਾਲੋਂ ਵਿਲੱਖਣ ਹੈ। ਇਸ ਵਿਲੱਖਣਤਾ ਦਾ ਸ਼ੁਧ ਸਰੂਪ ਲਖਸ਼ ਇਸ ਗੁਰਵਾਕ ਅੰਦਰ ਹੈ:- ਜਨਮ ਮਰਣ ਦੁਰਹੂ ਮਹਿ ਨਾਹੀ ਜਨ ਪਰਉਪਕਾਰੀ ਆਏ…॥2॥ (4॥7॥48) ਸੂਹੀ ਮਹਲਾ 5, ਪੰਨਾ 749 ਗੁਰੂ ਸਾਹਿਬਾਨ ਦਾ ਆਗਮਨ ਆਮ ਸੰਸਾਰੀਆਂ ਵਤ ਚਉਰਾਸੀ ਭੁਗਤਣ ਲਈ ਨਹੀਂ, ਸਗੋਂ ਚਉਰਾਸੀ ਭੁਗਤਾਉਣ, ਅਰਥਾਤ ਚਉਰਾਸੀ ਕੱਟਣ ਲਈ ਹੈ। ਜਿੱਥੇ ਗੁਰੂ ਸਾਹਿਬਾਨ ਦਾ ਆਗਮਨ ਵਿਲੱਖਣ ਹੈ, ਉਂਥੇ ਗੁਰੂ ਸਾਹਿਬਾਨ ਦਾ ਆਦਰਸ਼ ਭੀ ਵਿਲੱਖਣ ਹੈ। ਪਰਉਪਕਾਰ ਭੀ ਗੁਰੂ ਸਾਹਿਬਾਨ ਦਾ ਵਿਲੱਖਣ ਹੈ। ਸੋਸ਼ਲ ਰੀਫ਼ਾਰਮਰਾਂ ਵਾਲਾ ਸ਼ੁਸ਼ਕ ਉਪਕਾਰ ਨਹੀਂ। ਦੇਸ਼-ਭਗਤੀ ਵਾਲਾ ਰਾਜ-ਤ੍ਰਿਸ਼ਨਾਲੂ ਉਪਕਾਰ ਨਹੀਂ। ਪ੍ਰਸਿੱਧਤਾ ਵਾਲਾ ਨਿਰਾ ਆਚਾਰ-ਸੁਧਾਰ ਡੀਂਗ-ਮਰ ਉਪਕਾਰ ਨਹੀਂ। ਗੁਰੂ ਸਾਹਿਬਾਨ ਦਾ ਪਰਉਪਕਾਰ ਨਿਰਾ ਮੁਕਤਿ-ਨਿਰਬਾਨ-ਜੁਗਤੀ-ਉਪਕਾਰ ਨਹੀਂ, ਗੁਰੂ ਸਾਹਿਬਾਨ ਦਾ ਆਦਰਸ਼ਕ ਉਪਕਾਰ “ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ” ਗੁਰਵਾਕ ਦੇ ਨਾਲ ਲਗਦੀ ਅਗਲੀ ਤੁਕ:- ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ॥ ਅੰਦਰ ਅੰਕ੍ਰਿਤ ਹੈ। ਆਤਮ ਦਾਨ ਦੇ ਕੇ ਪ੍ਰਾਣੀ ਮਾਤ੍ਰ ਨੂੰ ਪ੍ਰਮਾਤਮਾ ਦੀ ਭਗਤੀ ਲਾਇਨਿ ਕਰਕੇ “ਹਰਿ ਸਿਉ ਲੈਨਿ ਮਿਲਾਏ” ਵਾਲੀ ਸਭ ਤੋਂ ਉਂਚੀ ਦਾਤਿ ਬਖ਼ਸ਼ਸ਼ ਵਿਚ ਹੈ। ਇਹ ਗੁਰੂ ਸਾਹਿਬਾਨ ਦਾ ਆਦਰਸ਼ ਵਿਲੱਖਣੀ ਮੇਅਰਾਜ (ਮਰਾਤਬਾ) ਹੈ। ਇਸੇ ਆਦਰਸ਼ ਦੇ ਪਰਉਪਕਾਰ ਨੂੰ ਲੇ ਕੇ ਸ੍ਰੀ ਗੁਰੂ ਦਸਮੇਸ਼ ਜੀ ਗੁਰੂ ਨਾਨਕ ਜਾਮੇ ਵਿਚ ਅਵਤਰੇ ਅਤੇ ਏਸੇ ਦੀ ਆਦਰਸ਼ ਤਕਮੀਲ (ਪੂਰਤੀ) ਨੂੰ ਤੋੜ ਪੁਜਾਵਣ ਹਿਤ ਗੁਰੂ ਨਾਨਕ ਦਸਮੇਸ਼ ਦਸੋਂ ਗੁਰੂ ਜਾਮਿਆਂ ਵਿਚ ਪਰਗਟ ਹੋਏ। ਏਸੇ “ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ” ਵਾਲੇ ਆਦਰਸ਼ ਉਪਕਾਰ ਹਿਤ, ਇਹੋ ਆਦਰਸ਼ਕ ਉਪਕਾਰ-ਮਈ ਸੱਚਾ ਅਤੇ ਅਟੱਲ ਧਰਮ ਵਿਥਾਰਨ ਹਿਤ ਹਰ ਇੱਕ ਗੁਰੂ ਪਾਤਸ਼ਾਹੀ, ਸੱਚੀ ਪਾਤਸ਼ਾਹੀ ਦਾ ਅਵਤਾਰ ਜਗਤ ਵਿਚ ਹੋਇਆ। ‘ਸੱਚੇ ਸੇਤੀ ਰਾਤੇ’ ਜੀਅ ਦਾਨ ਬਖ਼ਸ਼ਾਤੇ ਸੱਚੇ ਪਾਤਸ਼ਾਹ ਦਸੇ ਗੁਰੂ ਸਾਹਿਬਾਨ ਨੇ ਸੱਚੀ ਪਾਤਸ਼ਾਹੀ ਦਾ ਸੱਚਾ ਅਮਰ ਵਰਤਾਇਆ। ਨਾਮ ਦਾ ਦੁਧਾਰਾ ਖੰਡਾ- ਇਸ ਅਮਰ ਵਰਤਾਉ ਨਮਿੱਤ ਗੁਰੂ ਸਾਹਿਬਾਨ ਨੇ ਨਾਮ ਦਾ ਦੁਧਾਰਾ ਖੰਡਾ ਖੜਕਾਇਆ। ਇਸ ਖੰਡੇ ਦੀ ਇਕ ਧਾਰ ਤਾਂ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਰੂਪੀ ਪੰਚਾਂ ਦੂਤਾਂ ਨੂੰ ਮਾਰ ਬਿਦਾਰ ਕੇ, ਕੋਟਿ ਅਸੰਖ ਪਾਪਾਂ ਦੇ ਕੱਟਣ ਲਈ ਸਮਰੱਥ ਹੋਈ ਅਤੇ ਦੂਜੀ ਧਾਰ ਨੇ ਜਗਿਆਸੂਆਂ ਦੇ ਘਟਾਂ ਅੰਦਰ ਆਤਮਕ ਜੋਤਿ ਜਗਾਵਣੀ ਜਾਗ ਲਾਇਆ। ਇਹ ਦੁਧਾਰਾ ਖੰਡਾ ਪੰਜਾਂ ਦੂਤਾਂ ਦੇ ਪੁੰਜ ਪਾਪਿਸ਼ਟ ਪ੍ਰਾਣੀਆਂ ਨੂੰ ਆਪਣੀ ਪਾਰਸ-ਕਲਾ ਦੁਆਰਾ ਸੋਧ ਕੇ ਬਾਰ੍ਹਾਂ-ਵੰਨੀ ਦੇ ਕੰਚਨ ਵਤ ਜਾਗਦੀ ਜੋਤਿ ਵਾਲੇ ਸ਼ੁੱਧ ਪੁਨਿ-ਆਤਮ-ਧਰਮੀ-ਜੀਵਨ ਵਿਚ ਪਲਟਾਉਣ ਹਿਤ ਇਕ ਜਾਵਦਾਨੀ ਕੀਮੀਆ (ਸਦੈਵੀ ਰਸਾਇਣ) ਸਾਬਤ ਹੋਇਆ। ਜੀਵਨ-ਮੁਕਤ ਤੇ ਮਰਨ-ਮੁਕਤ- ਜੀਵਨ-ਮੁਕਤ-ਕਲਿਆਣ ਤਿਨ੍ਹਾਂ ਦੀ ਕੀਤੀ, ਜਿਨ੍ਹਾਂ ਨੂੰ ਜੀਉਂਦੇ ਜੀਅ ਨਾਮ ਦੀ ਜੀਵਨ-ਬੂਟੀ ਦੇ ਕੇ ਅੰਤਰ ਜੋਤਿ-ਜਗੰਨੇ ਅਮਰ ਜੀਵਨ ਵਿਚ ਸੁਰਜੀਤ ਕੀਤਾ। ਤਿਨ੍ਹਾਂ ਉਂਤੇ ਤਾਂ ਜੀਉਂਦੇ-ਜੀਅ ਏਸੇ ਜਾਮੇ ਅੰਦਰ ਆਤਮ-ਰੰਗ ਲਾ ਕੇ ਪ੍ਰਮਾਤਮਦਰਸ-ਪ੍ਰਕਾਸ਼ੀ ਨਦਰਾਂ ਮਿਹਰਾਂ ਕੀਤੀਆਂ, ਅਤੇ ਮਰਨ-ਮੁਕਤਿ ਕਲਿਆਣ ਉਨ੍ਹਾਂ ਦੀ ਕੀਤੀ ਜਿਨ੍ਹਾਂ ਨੂੰ:- ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ॥ਰਹਾਉ॥(4॥5) ਮਾਰੂ ਮਹਲਾ 5, ਪੰਨਾ 1000 ਦੇ ਭਾਵ ਅਨੁਸਾਰ ਚਲਾਣੇ ਸਮੇਂ ਪੂਰਨ ਆਤਮ ਪ੍ਰਕਾਸ਼ ਅਤੇ ਪ੍ਰਮਾਤਮ-ਦਰਸ-ਵਿਗਾਸ ਹੋਏ। ਜਿਵੇਂ ਜਿਵੇਂ ਅਤੇ ਜਿਸ ਜਿਸ ਜੀਵਨ ਅਵਸਥਾ ਵਿਖੇ ਨਾਮ ਦੇ ਅਮੋਘ ਬਾਣ ਲੱਗੇ ਤਿਵੇਂ ਤਿਵੇਂ ਅਤੇ ਉਂਥੇ ਉਂਥੇ ਹੀ ਕਲਿਆਣਕਾਰੀ-ਚੋਜ-ਕਲਾ ਵਰਤਾਈ ਗਈ ਸੀ। ਹਾਂ ਜੀ! ਚੋਜੀ ਸਤਿਗੁਰੂ ਨੇ ਹਰੇਕ ਗੁਰ-ਜਾਮੇ ਵਿਚ ਪ੍ਰੇਮ ਦੇ ਬਾਣ ਵਾਹ ਕੇ ਹੀ ਕਲਿਆਣ ਕੀਤੀ ਹੈ। ਜਿਥੇ ਪਹਿਲੇ ਜਾਮੇ ਵਿੱਚ ਕੌਡੇ ਰਾਖਸ਼ ਜਹੇ ਮਹਾਂ ਬਿਖਾਦੀ ਦੁਸ਼ਟ ਅਪਵਾਦੀ ਦੀ ਦੁਸ਼ਟਤਾ ਦਮਨ ਕਰ ਕੇ, ਨਾਮ ਦਾ ਖੰਡਾ ਖੜਕਾ ਕੇ ਉਸ ਦੀ ਕਲਿਆਣ ਕੀਤੀ ਹੈ ਉਥੇ ਛੇਵੇਂ ਜਾਮੇ ਵਿਚ ਪੈਂਦੇ ਖ਼ਾਂ ਜਹੇ ਹੈਂਕੜਬਾਜ਼ਾਂ ਦੀ ਦੁਧਾਰੇ ਖੰਡੇ ਦੁਆਰਾ ਕਲਾਧਾਰੀ ਸਤਿਗੁਰੂ ਨੇ ਕਲਿਆਣ ਕੀਤੀ। ਇਸੇ ਤਰ੍ਹਾਂ ਪ੍ਰੇਮ ਦੇ ਕਲਾਧਾਰੀ ਬਾਣ ਵਾਹ ਕੇ ਦਸਵੇਂ ਜਾਮੇ ਵਿਚ ਸ੍ਰੀ ਗੁਰੂ ਕਲਗੀਧਰ ਜੀ ਨੇ ਸ਼ੱਤਰੂ-ਦਲ ਦਾ ਸ਼ੱਤਰਪਣ ਤੋੜ, ਰੱਬੀ ਮੰਜ਼ਲਾਂ ਦੀ ਪ੍ਰੇਮ-ਤਾਰ ਵਿਖੇ ਜੋੜਿਆ। ਭੁੱਲਿਓ ਲੋਕੋ! ਕੀ ਇਹ ਸ਼ੱਤਰਤਾ ਦੇ ਬਾਣ ਸਨ, ਜੋ ਸ੍ਰੀ ਦਸਮੇਸ਼ ਜੀ ਨੇ ਸ਼ੱਤਰੂ ਦਲ ਤੇ ਵਾਹੇ? ਨਹੀਂ! ਨਹੀਂ!! ਇਹ ਤਾਂ ਕਲਿਆਣ-ਦਾਤੇ ਪ੍ਰੇਮ ਦੇ ਅਮੋਘ ਛਾਂਦੇ ਸਨ, ਜੋ ਵਡਭਾਗਿਆਂ ਨੂੰ ਮਿਲੇ। ਇਤਿਹਾਸ ਇਸ ਗੱਲ ਦੀ ਸ਼ਾਹਦੀ ਦਿੰਦਾ ਹੈ ਕਿ ਜਿਸ ਜਿਸ ਜੋਧੇ ਨੂੰ ਸ੍ਰੀ ਦਸਮੇਸ਼ ਧਨੁਖਧਾਰੀ ਦੇ ਤੇਜ-ਪਾਰਸੀ-ਮੁਖੀ ਵਾਲੇ ਬਾਣ ਲੱਗੇ ਤਿਸ ਤਿਸ ਦੇ ਹਿਰਦੇ ਵਿਚ ਪ੍ਰੇਮ ਦੀ ਝਰਨਾਹਟ ਫਿਰ ਗਈ ਤੇ ਤਿਸ ਤਿਸ ਨੂੰ ਹੀ ਬਿਸਮਾਦ ਰਸ ਦੇ ਅਗਾਧ ਸੁਆਦ ਆਏ। ਪੀੜਾ ਦੇ ਥਾਉਂ ਪ੍ਰੇਮ-ਨਿਮਗਨਤਾ ਹੋਈ। ‘ਹਾਇ, ਉਫ਼’ ਦੀ ਥਾਉਂ ‘ਵਾਹੁ ਵਾਹੁ, ਧੰਨ ਧੰਨ’ ਦੀ ਸੁਰ ਭਰੀ ਅਵਾਜ਼ ਮੁੱਖ ਤੋਂ ਨਿਕਲੀ। ਪ੍ਰੇਮ ਪਦਾਰਥ ਤੋਂ ਸੁੰਙੇ, ਗੁਰੂ ਸ਼ਰਧਾ ਤੋਂ ਵਿਰਵੇ ਖ਼ੁਸ਼ਕ ਫ਼ਿਲਾਸਫ਼ਰਾਂ ਨੂੰ ਪ੍ਰੇਮ ਦੀ ਫ਼ਿਲਾਸਫ਼ੀ ਦਾ ਕੀ ਪਤਾ? ਏਸ ਪ੍ਰੇਮ ਦੀ ਸਾਰ ਭਾਈ ਨੰਦ ਲਾਲ ਸਾਰਖੇ ਆਰਫ਼ ਹੀ ਜਾਣਨ, ਜਿਨ੍ਹਾਂ ਨੂੰ ਕਿ:- *ਮਾ ਨਮੇ ਆਰੇਮ ਤਾਬੇ, ਗ਼ਮਜ਼ਾ-ਏ ਮਿਯਗਾਨਿ ਊ॥ ਦੇ ਜ਼ਿੰਦਾ ਬਚਨ ਅਨੁਸਾਰ ਸ੍ਰੀ ਦਸਮੇਸ਼ ਜੀ ਦੀ ਇਕ ਨਿਗਾਹੇ-ਮੁਬਾਰਕ ਦਾ ਇਕ ਬਾਣ ਹੀ ਜਾਨ ਪਾਉਣ ਵਾਲਾ ਪ੍ਰਤੀਤ ਹੁੰਦਾ ਹੈ। ਨਜ਼ਰੇ ਮੁਕੱਦਸ ਦੇ ਪਾਰਸ ਪ੍ਰੇਮ-ਤੀਰ ਵਿਚ ਇਕ ਅਬਦੀ ਜ਼ੀਸਤ (ਸਦੈਵੀ ਜੀਵਨ) ਦੇਣ ਵਾਲੀ ਜ਼ਿੰਦਾ ਕਰਾਮਾਤ ਅਤੇ ਪਾਕ ਤਾਸੀਰ ਕੇਵਲ ਉਨ੍ਹਾਂ ਨਦਰੀ ਨਦਰ ਨਿਹਾਲ ਹੋ ਕੇ ਨਦਰਿਸ਼ਟ ਜਨਾਂ ਨੂੰ ਹੀ ਮਨ ਬਚ ਕ੍ਰਮ ਕਰਕੇ ਪ੍ਰਤੀਤ ਹੋਈ ਹੈ, ਜਿਨ੍ਹਾਂ ਉਂਤੇ ਕਿ ਭੂਤ ਭਵਾਨ ਵਿਖੇ ਇਹ ਨਦਰ ਸੱਚ ਮੁੱਚ ਅਤੇ ਪਰਤੱਖ ਵਾਪਰੇ ਤਜਰਬੇ ਵਿਚ ਹੋਈ ਹੈ। ਉਹ ਪਾਰਸ-ਕਲਾ ਵਾਲੇ ਸੱਚੇ ਕੀਮੀਆਗਰ ਪਾਤਸ਼ਾਹ ਦੇ ਕਰ-ਕੰਵਲਾਂ ਨਾਲ ਸਪੱਰਸ਼ੇ ਗਏ। ਸਰਬਲੋਹੀ ਬਾਣ ਭੀ ਅਣਿਆਲੇ ਨੂਰ ਤੇਜਸਵੀ ਪ੍ਰੇਮ-ਬਾਣ ਹੋ ਗਏ। ਤਿਨ੍ਹਾਂ ਦੀ ਪੀੜਾ ਕਿਸ ਨੂੰ? ਤਿਨ੍ਹਾਂ ਨੇ ਕਿਸੇ ਨੂੰ ਕੀ ਘਾਇਲ ਕਰਨਾ ਤੇ ਕੀ ਮਾਰ ਮੁਕਾਉਣਾ? ਤਿਨ੍ਹਾਂ ਨੂੰ ਤਾਂ ਜ਼ੀਸਤ ਅਬਦੀ (ਸਦੈਵੀ ਜੀਵਨੀ) ਹਾਸਲ ਹੋ ਗਈ। ਹਾਂ ਜੀ! ਸ੍ਰੀ ਦਸਮੇਸ਼ ਸਾਹਿਬ ਸੱਚੇ ਪਾਤਸ਼ਾਹ ਸੱਚ ਮੁੱਚ ਜੀਅ ਦਾਨ ਦੇਣ ਆਏ, ਮੋਇਆਂ ਨੂੰ ਅਮਰ ਕਰਾਉਣ ਆਏ। ਰੱਬੀ ਗੁਰੂ ਅਵਤਾਰਾਂ, ਰੱਬ-ਰਹਿਮਤੀ ਪਾਰਸ-ਕਲਾ ਦੀਆਂ ਰਮਜ਼ਾਂ ਨੂੰ ਫੋਕ ਫ਼ਲਸਫ਼ੀਏ ਰੀਫ਼ਾਰਮਰ ਕੀ ਜਾਣਨ? ਤਿਨ੍ਹਾਂ ਦਾ ਸ੍ਰੀ ਦਸਮੇਸ਼ ਪਿਤਾ ਸੱਚੇ ਸਾਹਿਬ ਨੂੰ ਗੁਮਰਾਹ ਹੁੱਬਲ ਵਤਨ (Misguided Patriot) ਲਿਖ ਦੇਣਾ ਕਿੱਡੀ ਹੋਛੀ ਹਮਾਕਤ ਹੈ; ਪਰ ਓਹ ਬੱਪੜੇ ਮਤਸਰੀ ਕੀ ਕਰਨ! ਓਹਨਾਂ ਦੀ ਅਲਪੱਗ ਬੁੱਧ ਹੀ ਏਤਨੀ ਹੈ। ਸਰਬੱਗ ਪੁਰਸ਼ਾਂ ਦੀ ਸਾਰ ਜੇ ਅਲਪੱਗ ਰੀਫ਼ਾਰਮਰ ਜਾਣ ਸਕਣ ਤਾਂ ਸਰਬੱਗਤਾ ਦੀ ਕਦਰ ਸਸਤ-ਮੁੱਲੀ ਨਾ ਹੋ ਜਾਏ? ਸ੍ਰੀ ਦਸਮੇਸ਼ ਜੀ ਦਾ ਆਦਰਸ਼ ਬੜਾ ਉਂਚਾ ਹੈ। ਇਸ ਉਂਚ ਔਜ ਨੂੰ ਨੀਵੀਂ ਅਕਲ ਵਾਲੇ ਅਲਪੱਗ ਜੀਵ ਕੀ ਪਛਾਨਣ? ਗੁਰਸਿੱਖਾਂ ਨੂੰ ਅਜਿਹਾ ਉਂਚਾ ਸੁੱਚਾ ਆਦਰਸ਼ ਛੱਡ ਕੇ ਆਨ ਅਲਪੱਗ ਰੀਫ਼ਾਰਮਰਾਂ ਦੇ ਤੁਛ ਆਦਰਸ਼ ਉਂਤੇ ਚੱਲਣਾ ਅਧੋਗਤੀ ਦੀ ਨਿਸ਼ਾਨੀ ਹੈ। ਸ੍ਰੀ ਦਸਮੇਸ਼ ਜੀ ਦਾ ਆਦਰਸ਼ ਕੋਈ ਗੁੱਝਾ ਛਿਪਾ ਨਹੀਂ ਹੈ। ਆਪਣੇ ਸ੍ਰੀ ਮੁਖਵਾਕ ਦੁਆਰਾ ਹੀ ਸ੍ਰੀ ਦਸਮੇਸ਼ ਜੀ ਸਾਹਿਬ ਨੇ ਆਪਣਾ ਆਦਰਸ਼ ਇਸ ਬਿਧਿ ਵਰਨਣ ਕੀਤਾ ਹੈ:- ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥ ਸ੍ਰੀ ਦਸਮੇਸ਼ ਜੀ ਦਾ ਧਰਮ ਅਤੇ ਧਰਮੀਆਂ ਦੀ ਰੱਖਿਆ ਕਰਨਾ ਅਤੇ ਪਾਪ ਤੇ ਪਾਪੀਆਂ ਨੂੰ ਮਾਰਿ ਬਿਦਾਰਨਾ ਕੇਵਲ ਇੱਕੋ ਮੁੱਖ-ਮੰਤਵੀ-ਆਦਰਸ਼ “ਜੀਵ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ” ਦੀ ਵਿਖਾਇਆ ਹੈ। ਜੀਅ ਦਾਨ ਦੇ ਭਗਤੀ ਲਾਵਣਾ ਅਤੇ ਵਿਛੜੇ ਜਗਿਆਸੂਆਂ ਨੂੰ ਅਕਾਲ ਪੁਰਖ ਦਾ ਦਰਸ਼ਨ ਕਰਾਵਣਾ ਸਰਬ ਧਰਮਾਂ ਸਿਰ ਸ੍ਰੇਸ਼ਟ ਧਰਮ ਹੈ ਅਤੇ ਪਾਪ ਦਾ ਮਾਰ ਬਿਦਾਰਨਾ ਅਤੇ ਪਾਪੀਆਂ ਦਾ ਸੰਘਾਰਨਾ ਇੱਕੋ ਜਿਹਾ ਹੀ ਪੁੰਨ-ਧਰਮ ਹੈ। ਪੰਜਾਂ ਦੇ ਪੁੰਜ ਪਾਪਿਸ਼ਟ ਪ੍ਰਾਣੀਆਂ ਨੂੰ ਸੋਧਣਾ ਸਾਧਣਾ ਐਸਾ ਹੀ ਪ੍ਰਵਾਣੀਕ ਹੈ ਜੈਸਾ ਕਿ ਪੰਜ ਦੋਖਾਂ ਦਾ ਦਮਨ ਕਰਨਾ। ਅੰਦਰਲੇ ਪੰਜੇ ਮਹਾਂ ਬਲੀ ਦੂਤਾਂ ਨੂੰ ਬੱਧ ਕਰਨਾ ਐਸਾ ਹੀ ਪੁੰਨ-ਪੁੰਜ ਹੈ ਜੈਸਾ ਕਿ ਪੰਜਾ ਦੇ ਪੁੰਜ ਮੁਜੱਸਮ ਪੰਜਾਂ ਦੁਸ਼ਟਾਂ ਦਾ ਸੰਘਾਰਨਾ ਹੈ। ਪੰਜ ਵਿਕਾਰਾਂ ਦੇ ਮਾਰ ਬਿਦਾਰਨ ਦਾ ਸੱਚਾ ਢੋਆ ਨਾਮ ਦਾ ਖੰਡਾ ਹੈ ਅਤੇ ਪੰਜਾਂ ਦੇ ਪੁੰਜ ਹਤਿਆਰਿਆਂ ਦੇ ਸੋਧਣ ਦਾ ਸਾਧਨ ਭੀ ਪ੍ਰੇਮ ਦਾ ਖੜਗ ਹੈ, ਜੋ ਸਮੇਂ ਸਮੇਂ ਦੀ ਲੋੜ ਅਨੁਸਾਰ ਗੁਰੂ-ਜੋਤਿ-ਜਾਮਿਆਂ ਨੇ ਵਰਤ ਦਿਖਾਇਆ, ਪਰ ਆਦਰਸ਼ ਵਿਚ ਕੋਈ ਫ਼ਰਕ ਨਹੀਂ ਆਇਆ। ਕਿਉਂਕਿ ਦਸੇ ਗੁਰੂ ਸਾਹਿਬਾਨ ਦੀ ਅਸਲੀਅਤ ਇਹ ਹੈ:- |