ਸ੍ਰੀ ਜਾਪ ਸਾਹਿਬ - ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਪ੍ਰਸ਼ਨ : ਸ਼ੰਖੇਪ ਸ਼ਬਦਾਂ ਵਿਚ ‘ਸ੍ਰੀ ਜਾਪੁ ਸਾਹਿਬ’ ਦੀਆਂ ਵਿਸ਼ੇਸ਼ਤਾਈਆਂ ਦਾ ਵਰਣਨ ਕਰੋ ਅਤੇ ਜਿਥੇ ਕਿਧਰੇ ਅਕਾਲ ਪੁਰਖ ਦੇ ਵਾਚਕ ਵੱਖ ਵੱਖ ਨਾਮਾਂ ਦੇ ਅਰਥ-ਭਾਵ ਵਿਚ ਪਰਸਪਰ ਵਿਰੋਧ ਜਾਪਦਾ ਹੈ, ਉਸ ਦਾ ਰਹੱਸ ਖੋਲ੍ਹ ਦੋਸੋ। 1. ਜਿਵੇਂ ਕਿ ਇਸ ਪਾਵਨ ਬਾਣੀ ਦੇ ਸਿਰਲੇਖ ਤੋਂ ਵਿੱਦਤ (ਪ੍ਰਗਟ) ਹੈ ‘ਸ੍ਰੀ ਜਾਪੁ ਸਾਹਿਬ’ ਪਾਤਿਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ।ਇਹ ਦਸਮ ਗ੍ਰੰਥ ਦੀ ਮੁੱਢਲੀ ਬਾਣੀ ਹੈ।ਇਸ ਦੀ ਕਾਵਿਕ ਬਣਤਰ ਗਣਿਕ ਛੰਦਾ-ਬੰਦੀ ‘ਤੇ ਆਧਾਰਤ ਹੈ ਅਤੇ ਇਸ ਵਿਚ ਹੇਠ ਲਿਖੇ ਛੰਦਾਂ ਦੀ ਵਰਤੋਂ ਕੀਤੀ ਮਿਲਦੀ ਹੈ : 1. ਛਪੈ ਛੰਦ 1 ਵਾਰੀ 2. ਸ੍ਰੀ ਜਾਪੁ ਸਾਹਿਬ ਦੀ ਬੋਲੀ ਸਾਧ-ਭਾਸ਼ਾ ਅਤੇ ਫ਼ਾਰਸੀ ਦਾ ਅਦਭੁਤ ਮਿਸ਼ਰਣ ਹੈ।ਫ਼ਾਰਸੀ ਅਤੇ ਬ੍ਰਜ ਦੇ ਕਈ ਸ਼ਬਦਾਂ ਦੇ ਸੁਮੇਲ ਤੋਂ ਕਈ ਸੁਆਦਲੇ ਸਮਾਸੀ ਸ਼ਬਦ-ਜੁੱਟ ਬਣਾਏ ਹੋਏ ਹਨ।ਜਿਵੇ: ਕਿ ਸਰਬੱਤ੍ਰ ਜਾਹੋ॥113॥ ਇਸ ਭਾਸ਼ਾਈ ਸਾਂਝ ਦੁਆਰਾ ਇਹ ਸੋਝੀ ਦਿੱਤੀ ਹੋਈ ਹੈ ਕਿ ਸਾਰੀਆਂ ਭਾਸ਼ਾਵਾਂ ਪ੍ਰਭੂ-ਉਸਤਤਿ ਲਈ ਵਰਤੇ ਜਾਣ ਦੀਆਂ ਅਧਿਕਾਰੀ ਹਨ, ਇਹਨਾਂ ਵਿਚ ਦੇਸ ਜਾਂ ਨਸਲ ਦੇ ਆਧਾਰ ‘ਤੇ ਵਿਤਕਰਾ ਕਰਨਾ ਨਿਰਮੂਲ ਹੈ।ਇਸ ਬਾਣੀ ਦੀ ਸ਼ਬਦ-ਬਣਤਰ ਅਤੇ ਸ਼ਬਦ-ਜੜਤ ਬੜੀ ਸਰਲ ਅਤੇ ਸੁਰੀਲੀ ਹੈ।ਇਸ ਦੀ ਛੰਦ-ਚਾਲ ਪਹਾੜੀ ਨਦੀ ਦੇ ਤੀਬਰ ਵੇਗ ਵਾਂਗ ਰਾਗਾਤਮਿਕ ਹੈ।ਵੱਖ ਵੱਖ ਬੋਲੀਆਂ ਦੇ ਵੰਨ-ਸਵੰਨੇ ਸ਼ਬਦਾਂ ਦੀ ਵੱਖ ਵੱਖ ਛੰਦਾਂ-ਬੰਦੀ ਵਿਚ ਵਰਤੋਂ ਪਾਠਕ ਦੀ ਸੁਰਤੀ ਨੂੰ ਕੀਲ ਰੱਖਦੀ ਹੈ।ਸ਼ੁਰੂ ਸ਼ੁਰੂ ਵਿਚ ਇਹ ਬਾਣੀ ਕਠਨ ਲੱਗਦੀ ਹੈ, ਪਰ ਜਿਉਂ ਜਿਉਂ ਪਾਠ-ਅਭਿਆਸ ਸਦਕਾ ਇਸ ਦੇ ਸ਼ਬਦ ਮੂੰਹ ‘ਤੇ ਚੜ੍ਹਦੇ ਜਾਂਦੇ ਹਨ, ਇਹ ਸੁਖੈਨ ਲੱਗਣ ਲੱਗ ਪੈਂਦੀ ਹੈ ਅਤੇ ਬਹੁਤ ਛੇਤੀ ਕੰਠਾਗਰ ਹੋ ਜਾਂਦੀ ਹੈ। 3. ਸ੍ਰੀ ਜਾਪੁ ਸਾਹਿਬ ਦਾ ਪ੍ਰਮੁੱਖ ਵਿਸ਼ਾ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਹੈ।ਇਕ ਅੰਦਾਜ਼ੇ ਮੂਜਬ ਇਸ ਵਿਚ ਅਕਾਲ ਪੁਰਖ ਦਾ ਹਜ਼ਾਰ ਤੋਂ ਵੱਧ ਉਪ-ਨਾਮਾਂ ਦੁਆਰਾ ਅਭਿਨੰਦਨ ਕੀਤਾ ਹੋਇਆ ਹੈ।ਇਸ ਦੇ ਅਧਿਐਨ ਅਤੇ ਪਾਠ ਕਰਨ ਨਾਲ ਜਗਿਆਸੂ ਨੂੰ ਵਾਹਦ-ਪ੍ਰਸਤ (ਇਕ ਅਕਾਲ ਪੁਰਖ ਦੇ ਪੁਜਾਰੀ) ਹੋਣ ਦੀ ਪ੍ਰੇਰਨਾ ਮਿਲਦੀ ਹੈ।ਅਕਾਲ ਪੁਰਖ ਦੀ ਬਹੁ-ਗੁਣੀ ਹੋਂਦ-ਹਸਤੀ ਦੇ ਅਹਿਸਾਸ ਦੇ ਨਾਲ ਨਾਲ ਆਪਣੀ ਨਿਗੂਣੀ ਹੋਂਦ-ਹਸਤੀ ਦੀ ਤੁੱਛਤਾ ਦਾ ਵੀ ਅਹਿਸਾਸ ਹੁੰਦਾ ਹੈ ਅਤੇ ਇਸ ਤਰ੍ਹਾਂ ਹਉਮੈ ਦੀ ਨਵਿਰਤੀ ਵਿਚ ਮਦਦ ਮਿਲਦੀ ਹੈ।ਇਸ ਦੇ ਪਾਠ ਦੁਆਰਾ ਸਰਬ-ਸ਼ਕਤੀਮਾਨ ਅਤੇ ਸਰਬ-ਗੁਣ-ਸੰਪੂਰਨ ਅਕਾਲ ਪੁਰਖ ਨਾਲ ਸੁਰਤਿ-ਸੰਬੰਧ ਜੁੜਨ ਸਦਕਾ ਮਨ ਨੂੰ ਧੀਰਜ ਅਤੇ ਧੁਰਾਸ ਮਿਲਦਾ ਹੈ। 4. ਸ੍ਰੀ ਜਾਪੁ ਸਾਹਿਬ ਅਕਾਲ ਪੁਰਖ ਦੇ ‘ਸਰਗੁਣ’ (ਮਾਇਆ ਦੇ ਤਿੰਨਾਂ ਗੁਣਾਂ-ਸਤੋ, ਰਜੋ, ਤਮੋ-ਵਿਚ ਵਿਆਪਕ) ਅਤੇ ‘ਨਿਰਗੁਣ’ (ਮਾਇਆ ਦੇ ਤਿੰਨਾਂ ਗੁਣਾਂ ਤੋਂ ਮੁਕਤ) ਦੋਹਾਂ ਸਰੂਪਾਂ ਦੇ ਵਾਚਕ ਸ਼ਬਦਾਂ ਦਾ ਅਨੂਠਾ ਸੰਗ੍ਰਹਿ ਹੈ।ਆਖਣ ਨੂੰ ਭਾਵੇਂ ਇਹ ਦੋਵੇਂ ਸਰੂਪ ਵੱਖਰੇ ਵੱਖਰੇ ਹਨ ਅਤੇ ਵੇਖਣ ਨੂੰ ਪਰਸਪਰ ਵਿਰੋਧੀ ਜਾਪਦੇ ਹਨ, ਪਰ ਅਸਲ ਵਿਚ ਇਹ ਆਪਸ ਵਿਚ ਤਾਣੇ-ਪੇਟੇ ਵਾਂਗ ਓਤਿ-ਪੋਤਿ ਹਨ: ਸਰਗੁਣ ਨਿਰਗੁਣ ਥਾਪੈ ਨਾਉ॥ ‘ਨਿਰਗੁਣ ਬ੍ਰਹਮ’ ਨੇ ਹੀ ਸੈਵ-ਇੱਛਾ ਅਧੀਨ ‘ਸਰਗੁਣ’ ਹੋ ਕੇ ਇਹ ਦ੍ਰਿਸ਼ਟਮਾਨ ਪਸਾਰਾ ਪਸਾਰਿਆ ਹੋਇਆ ਹੈ ਅਤੇ ਉਹ ਖੁਦ ਇਸ ਅੰਦਰ ਗੁਪਤ ਰੂਪ ਵਿਚ ਵਿਆਪਕ ਹੋਇਆ ਪਿਆ ਹੈ।ਉਹ ਜਦੋਂ ਚਾਹੇ, ਦ੍ਰਿਸ਼ਟਮਾਨ ਪਸਾਰੇ ਨੂੰ ਸਮੇਟ ਕੇ ਆਪਣੇ ਨਿਰਗੁਣ ਸਰੂਪ ਵਿਚ ਲੀਨ ਕਰ ਲੈਂਦਾ ਹੈ।ਗੁਰਬਾਣੀ ਦੁਆਰਾ ਸੋਝੀ ਹੁੰਦੀ ਹੈ ਕਿ ਉਸ ਨੇ ਕਈ ਵਾਰ ਦ੍ਰਿਸ਼ਟਮਾਨ ਪਸਾਰਾ ਪਸਾਰਿਆ ਅਤੇ ਫਿਰ ਆਪਣੇ ਵਿਚ ਲੀਨ ਕੀਤਾ ਹੈ: ਜਬ ਉਦਕਰਖ ਕਰਾ ਕਰਤਾਰਾ॥ ਕਈ ਬਾਰ ਪਸਰਿਓ ਪਾਸਾਰ॥ ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ॥ ਇਸ ਲਈ ‘ਨਿਰਗੁਣ’ ਅਤੇ ‘ਸਰਗੁਣ’ ਅਕਾਲ ਪੁਰਖ ਦੇ ਪਰਸਪਰ ਵਿਰੋਧੀ ਗੁਣ ਨਹੀਂ, ਇਕੋ ਹੀ ਤਸਵੀਰ ਦੇ ਵੱਖ ਵੱਖ ਪਾਸੇ ਹਨ। ਸਰਬੰ ਕਰਤਾ, ਸਰਬੰ ਹਰਤਾ, ਸਰਬੰ ਪਾਲੇ, ਸਰਬੰ ਕਾਲੇ, ਪਰਮਾਤਮ, ਇਸ ਦੇ ਨਾਲ ਹੀ ਉਸ ਦੇ ਨਿਰਗੁਣ ਸਰੂਪ ਦੇ ਨਾਮ ਵੀ ਮਿਥ ਕੇ ਉਸ ਦੀ ਉਸਤਤੀ ਕੀਤੀ ਹੈ।ਨਿਰੰਕਾਰ ਦਾ ਨਿਰਗੁਣ ਸਰੂਪ ਉਸ ਦੀ ਸੁੰਨ-ਸਮਾਧ ਅਵਸਥਾ ਦਾ ਵਾਚਕ ਹੈ।ਉਸ ਦਾ ਇਹ ਸਰੂਪ ਮਨੁੱਖੀ ਕਿਆਸ ਦੀ ਪਹੁੰਚ-ਪਕੜ ਤੋਂ ਬਾਹਰ ਹੈ।ਜਦ ਉਸ ਸਮੇਂ ਨਿਰੰਕਾਰ ਤੋਂ ਬਗੈਰ ਹੋਰ ਕਾਸੇ ਦੀ ਹੋਂਦ ਹੈ ਈ ਨਹੀਂ ਸੀ ਤਾਂ ਫਿਰ ਕੋਈ ਨਿਰੰਕਾਰ ਦੇ ਉਸ ਵੇਲੇ ਦੇ ਸਰੂਪ ਬਾਰੇ ਕੀ ਅਤੇ ਕਿਵੇਂ ਕੁਝ ਕਥਨ ਕਰੇ।ਇਸ ਸਰੂਪ ਬਾਰੇ ‘ਨੇਤਿ ਨੇਤਿ’ ਹੀ ਕਿਹਾ ਜਾ ਸਕਦਾ ਹੈ। ਸੋ, ਨਿਰਗੁਣ ਸਰੂਪ ਦੇ ਵਾਚਕ ਸ਼ਬਦਾਂ ਦੀ ਘਾੜਤ ਕਰਨ ਲਈ ਸ੍ਰੀ ਜਾਪੁ ਸਾਹਿਬ ਦੀ ਬਾਣੀ ਵਿਚ ਨਿਸ਼ੇਧ-ਅਰਥਕ ਅਗੇਤਰਾਂ ਅਤੇ ਪਿਛੇਤਰਾਂ ਦੀ ਸਹਾਇਤਾ ਲਈ ਗਈ ਹੈ।ਜਿਵੇ: (ੳ) ਨਿਸ਼ੇਧ-ਅਰਥਕ ਅਗੇਤਰ-ਪਦਾਂ ਵਾਲੇ ਨਾਮ (ਅ) ਨਿਸ਼ੇਧ-ਅਰਥਕ ਪਿਛੇਤਰ-ਪਦਾਂ ਵਾਲੇ ਨਾਮ ਇਹਨਾਂ ਦੋਹਾਂ ਕਿਸਮਾਂ ਦੇ (‘ਸਰਗੁਣ’ ਅਤੇ ‘ਨਿਰਗੁਣ’ ਸਰੂਪ ਦੇ ਵਾਚਕ) ਸ਼ਬਦਾਂ ਦੇ ਅਰਥ-ਭਾਵਾਂ ਵਿਚ ਅਕਾਲ ਪੁਰਖ ਦੇ ਸਰਗੁਣ ਅਤੇ ਨਿਰਗੁਣ ਸਰੂਪ ਦੇ ਭੇਦ ਕਰਕੇ ਹੀ ਪਰਸਪਰ ਵਿਰੋਧ ਭਾਸਦਾ ਹੈ।ਇਸ ਭੇਦ (ਫ਼ਰਕ) ਦੇ ਰਹੱਸ ਨੂੰ ਸਮਝ ਲੈਣ ਮਗਰੋਂ, ਪਰਸਪਰ ਵਿਰੋਧੀ ਅਰਥ-ਭਾਵ ਸੰਬੰਧਤ ਸਰੂਪ-ਆਧਾਰਤ ਸਥਿਤੀ ਅਨੁਸਾਰ ਬਿਲਕੁਲ ਸਹੀ ਪ੍ਰਤੀਤ ਹੋਣ ਲੱਗਦੇ ਹਨ।ਕੁਝ ਕੁ ਅਜਿਹੇ ਸ਼ਬਦ ਥੱਲੇ ਦਿੱਤੇ ਜਾਂਦੇ ਹਨ: ਸਰਗੁਣ ਸਰੂਪ ਦੇ ਵਾਚਕ ਨਾਮ ਨਿਰਗੁਣ ਸਰੂਪ ਦੇ ਵਾਚਕ ਨਾਮ ਸਰਬ ਦੇਸੇ ਅਦੇਸੇ, ਨ੍ਰਿਦੇਸੇ 5. ਆਪਣੀ ਰਚਨਾ ਦੇ ਪ੍ਰਸੰਗ ਵਿਚ, ਸਰਗੁਣ-ਬ੍ਰਹਮ ਦੇ ਤਿੰਨ ਪ੍ਰਮੁੱਖ ਗੁਣ ਹਨ।ਉਹ ਆਪਣੀ ਰਚਨਾ ਦਾ ‘ਕਰਤਾ’ (ਕਰਣਹਾਰ), ‘ਭਰਤਾ’ (ਪਾਲਣਹਾਰ) ਅਤੇ ‘ਹਰਤਾ’ (ਲੈਅ ਕਰਨਹਾਰ) ਹੈ।ਸ੍ਰੀ ਜਾਪੁ ਸਾਹਿਬ ਵਿਚ ਸਰਗੁਣ ਬ੍ਰਹਮ ਦੇ ਇਹਨਾਂ ਤਿੰਨਾਂ ਗੁਣਾਂ ਦੇ ਵਾਚਕ ਵੱਖ ਵੱਖ ਕਰਮ-ਨਾਮ ਮਿਲਦੇ ਹਨ।‘ਕਰਤਾ’ ਅਤੇ ‘ਭਰਤਾ’; ਇਹਨਾਂ ਦੋਹਾਂ ਗੁਣਾਂ ਦੇ ਵਾਚਕ ਸ਼ਬਦਾਂ ਦੇ ਅਰਥ-ਭਾਵ ਕਿੲ ਦੂਜੇ ਦੇ ਪੂਰਕ ਹਨ, ਪਰ ‘ਹਰਤਾ’ ਦੇ ਵਾਚਕ ਸ਼ਬਦਾਂ ਦੇ ਅਰਥ-ਭਾਵ ਇਹਨਾਂ ਦੇ ਪਰਸਪਰ ਵਿਰੋਧੀ ਹਨ।ਸਰਗੁਣ ਬ੍ਰਹਮ ਦੇ ‘ਕਰਤਾ’ ਅਤੇ ‘ਭਰਤਾ’ ਵਾਲੇ ਗੁਣ ਜੀਵ ਦੀ ਹੋਂਦ-ਹਸਤੀ ਅਤੇ ਵ੍ਰਿਧੀ ਲਈ ਸਹਾਇਕ ਹੋਣ ਕਾਰਨ ਉਸ ਨੂੰ ਭਾਉਂਦੇ ਹਨ, ਪਰ ਬ੍ਰਹਮ ਦਾ ‘ਹਰਤਾ’ ਵਾਲਾ ਗੁਣ ਜੀਵ ਦੀ ਹੋਂਦ-ਹਸਤੀ ਦਾ ਵਿਨਾਸ਼ਕ ਹੋਣ ਕਾਰਨ ਉਸ ਨੂੰ ਭੈ-ਭੀਤ ਕਰਦਾ ਹੈ, ਇਸ ਲਈ ਉਸ ਨੂੰ ਸ਼ਾਇਦ ਪਸੰਦ ਨਹੀਂ। ਸ਼ਰਗੁਣ ਬ੍ਰਹਮ ਦੇ ਉਪਰੋਕਤ ਤਿੰਨਾਂ ਹੀ ਗੁਣਾਂ ਦਾ ਮੂਲ-ਸ੍ਰੋਤ ਉਸ ਦੀ ‘ਦਇਆ’ ਹੀ ਹੈ।ਅਕਾਲ ਪੁਰਖ ਕਿਸੇ ਵੀ ਜੀਵ ਨੂੰ ਲੈਅ (ਨਾਸ) ਕਰਨ ਸਮੇਂ ਵੀ ਓਨਾ ਹੀ ਦਇਆਲੂ ਹੁੰਦਾ ਹੈ, ਜਿੰਨਾ ਉਸ ਨੂੰ ਪੈਦਾ ਕਰਨ ਅਤੇ ਪ੍ਰਤਿਪਾਲਣ ਸਮੇਂ।ਇਹ ਗੱਲ ਨਿਸਚੈ ਕਰਨ ਯੋਗ ਹੈ ਕਿ ਜੀਵਾਂ ਨੂੰ ਪੈਦਾ ਕਰਨ ਅਤੇ ਉਹਨਾਂ ਦੀ ਪ੍ਰਤਿਪਾਲਣਾ ਕਰਨ ਦਾ ਕਾਰਜ ਜਿੰਨਾ ਮਹੱਤਵਪੂਰਣ ਹੈ, ਓਨਾ ਹੀ ਮਹੱਤਵਪੂਰਣ ਕਾਰਜ ਉਹਨਾਂ ਨੂੰ ਲੈਅ ਕਰਨ ਦਾ ਹੈ।ਰਤਾ ਸੋਚੀਏ ਕੀ ਜੇ ਕਰਤਾ ਪੁਰਖ ਦੀ ਲੈਅ ਕਰਨ ਵਾਲੀ ਸੱਤਾ ਕੰਮ ਨਾ ਕਰੇ ਤਾਂ ਸੰਸਾਰ ਨਰਕ ਬਣ ਜਾਵੇ।ਇਹ ਕਰਤਾ ਪੁਰਖ ਦੀ ਲੈਅਤਾ-ਸ਼ਕਤੀ ਦਾ ਹੀ ਕਮਾਲ ਹੈ, ਜਿਸ ਸਦਕਾ ਪੁਰਾਣੀ ਜਰਜਰੀ ਹੋ ਚੁੱਕੀ ਰਚਨਾ ਦਾ ਨਾਲੋ ਨਾਲ ਸਫ਼ਾਇਆ ਹੁੰਦਾ ਰਹਿੰਦਾ ਹੈ ਅਤੇ ਉਸ ਦੀ ਥਾਵੇਂ ਨਵੀਂ ਤੇ ਸੱਜਰੀ ਸਿਰਜਣਾ ਰੂਪਮਾਨ ਹੁੰਦੀ ਰਹਿੰਦੀ ਹੈ। ਇਹ ਕਿਆਸ, ਕਿ ਜੀਵਾਂ ਦੀ ਲੈਅਤਾ ਕਰਨ ਵਾਲਾ ਇਹਨਾਂ ਦੀ ਰਚਨਾ ਕਰਨ ਵਾਲੇ ਅਤੇ ਪ੍ਰਤਿਪਾਲਣਾ ਕਰਨ ਵਾਲੇ ਤੋਂ ਵੱਖਰਾ ਕੋਈ ਹੋਰ ਹੈ, ਬਿਲਕੁਲ ਗਲਤ ਹੈ।ਗੁਰਮਤਿ-ਗਿਆਨ ਜਗਿਆਸੂ ਨੂੰ ‘ਅਦੈਵਤਵਾਦ’ ਦਾ ਸਿਧਾਂਤ ਦ੍ਰਿੜ੍ਹ ਕਰਾਉਂਦਾ ਹੈ।‘ਅਦੈਵਤਵਾਦ’ ਤੋਂ ਭਾਵ ਹੈ ਕਿ ਕਰਤਾ ਪੁਰਖ ਤੋਂ ਅੱਡਰੀ ਕੋਈ ਹੋਰ ਹੋਂਦ-ਹਸਤੀ ਹੈ ਈ ਨਹੀਂ।ਸਾਰੀ ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ ਹੋਂਦ ਉਸ ਪਰਮ-ਹੋਂਦ ਦੀ ਹੀ ਅੰਸ ਹੈ ਅਤੇ ਸਾਰੀ ਰਚਨਾ ਦਾ ਕਰਨ ਵਾਲਾ (ਕਰਤਾ), ਭਰਨ ਵਾਲਾ (ਭਰਤਾ) ਅਤੇ ਹਰਨ ਵਾਲਾ (ਹਰਤਾ) ਉਸ ਤੋਂ ਸਿਵਾ ਕੋਈ ਹੋਰ ਨਹੀਂ: ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਇਸ ‘ਅਦੈਵਤਵਾਦ’ ਦੇ ਸਿਧਾਂਤ ਦੇ ਚਾਨਣ ਵਿਚ ਸਾਨੂੰ ਸਮਝ ਪੈਂਦੀ ਹੈ ਕਿ “ਨਮੋ ਅਧਕਾਰੇ, ਨਮੋ ਤੇਜ ਤੇਜੇ” ਅਤੇ “ਨਮੋ ਕਲਹ ਕਰਤਾ, ਨਮੋ ਸਾਤਿ ਰੂਪੇ” ਕਰਤਾ ਪੁਰਖ ਦੇ ਹੀ; ਉਸ ਦੇ ‘ਜਲਾਲ’ ਅਤੇ ‘ਜਮਾਲ’ ਨੂੰ ਨਿਰੂਪਣ ਕਰਨ ਵਾਲੇ, ਕਰਮ-ਨਾਮ ਹਨ। ਸ੍ਰੀ ਜਾਪੁ ਸਾਹਿਬ ਵਿਚ ਕਰਤਾ ਪੁਰਖ ਦੇ ਉਪ੍ਰੋਕਤ ਤਿੰਨਾਂ ਹੀ ਗੁਣਾਂ ਦੇ ਲਖਾਇਕ ਕਰਮ-ਨਾਮਾਂ ਦਾ ਵਰਣਨ ਹੈ: ‘ਕਰਤਾ’ ਦੇ ਵਾਚਕ ਨਾਮ
|